ਰਿਚਮੰਡ ਕਮਿਊਨਿਟੀ ਮੈਂਟਲ ਹੈਲਥ ਐਂਡ ਸਬਸਟੈਂਸ ਯੂਜ਼ ਸੈਂਟਰਲ ਇਨਟੇਕ
VCH ਰਿਚਮੰਡ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਵਿੱਚ ਬੱਚਿਆਂ, ਨੌਜਵਾਨਾਂ, ਬਾਲਗਾਂ ਅਤੇ ਬਜ਼ੁਰਗਾਂ ਦੀ ਸਹਾਇਤਾ ਲਈ ਕਈ ਪ੍ਰੋਗਰਾਮ ਅਤੇ ਸੇਵਾਵਾਂ ਹਨ।
ਸਾਡੀ ਸੈਂਟਰਲ ਇਨਟੇਕ ਟੀਮ ਜਾਣਕਾਰੀ ਦੇਣ ਅਤੇ ਤੁਹਾਨੂੰ ਤੁਹਾਡੀਆਂ ਜ਼ਰੂਰਤਾਂ ਨੂੰ ਸਭ ਤੋਂ ਵਧੀਆ ਢੰਗ ਨਾਲ ਪੂਰਾ ਕਰਨ ਵਾਲੀ ਸੇਵਾ ਨਾਲ ਜੁੜਨ ਵਿੱਚ ਮਦਦ ਕਰਨ ਲਈ ਹਾਜ਼ਿਰ ਹੈ।
ਕੀ ਉਮੀਦ ਰੱਖਣੀ ਹੈ
ਕਿਸੇ ਵੀ ਉਮਰ ਦਾ ਕੋਈ ਵੀ ਵਿਅਕਤੀ (604) 204-1111 ਤੇ ਕਾਲ ਕਰਕੇ ਰਿਚਮੰਡ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀਆਂ ਸੇਵਾਵਾਂ ਬਾਰੇ ਜਾਣਨ ਲਈ ਸਾਡੀ ਸੈਂਟਰਲ ਇਨਟੇਕ ਟੀਮ ਨਾਲ ਸੰਪਰਕ ਕਰ ਸਕਦਾ ਹੈ। ਦਾਖਲਾ ਸੇਵਾਵਾਂ ਅੰਗਰੇਜ਼ੀ, ਕੈਂਟੋਨੀਜ਼ ਅਤੇ ਮੈਂਡਰਿਨ ਵਿੱਚ ਉਪਲਬਧ ਹਨ। ਭਾਸ਼ਾ ਦੀਆਂ ਸਾਰੀਆਂ ਲੋੜਾਂ ਲਈ ਲੋੜ ਅਨੁਸਾਰ ਮੁਫ਼ਤ ਦੋਭਾਸ਼ੀ ਸੇਵਾਵਾਂ ਵੀ ਵਰਤੀਆਂ ਜਾ ਸਕਦੀਆਂ ਹਨ।

ਵਸੀਲੇ
-
-
ਰਿਚਮੰਡ MHSU ਰੈਫਰਲ ਫਾਰਮ
VCH ਰਿਚਮੰਡ MHSU ਦੇ ਬਹੁਤ ਸਾਰੇ ਕਮਿਊਨਿਟੀ ਪ੍ਰੋਗਰਾਮਾਂ ਲਈ ਰੈਫਰਲ ਫਾਰਮ, ਜਿਸ ਨੂੰ ਇੱਕ ਡਾਕਟਰ, ਦਾਈ, ਜਾਂ ਨਰਸ ਪ੍ਰੈਕਟੀਸ਼ਨਰ ਦੁਆਰਾ ਪੂਰਾ ਕੀਤਾ ਜਾਣਾ ਲਾਜ਼ਮੀ ਹੈ |
-
ਮੈਂ ਸੇਵਾਵਾਂ ਤੱਕ ਪਹੁੰਚ ਕਿਵੇਂ ਕਰਾਂ?
ਸਾਡੀ ਸੈਂਟਰਲ ਇਨਟੇਕ ਟੀਮ ਨੂੰ (604) 204-1111 'ਤੇ ਕਾਲ ਕਰੋ। ਕੁਝ ਸੇਵਾਵਾਂ ਲਈ ਡਾਕਟਰ, ਦਾਈ ਜਾਂ ਨਰਸ ਪ੍ਰੈਕਟੀਸ਼ਨਰ ਤੋਂ ਰੈਫਰਲ ਦੀ ਲੋੜ ਹੋਵੇਗੀ। ਤੁਸੀਂ ਹੋਰ ਵੇਰਵਿਆਂ ਲਈ ਸਾਡੀ ਦਾਖਲਾ ਟੀਮ ਨਾਲ ਗੱਲ ਕਰ ਸਕਦੇ ਹੋ।