ਜੰਗਲੀ ਅੱਗਾਂ ਦਾ ਧੂੰਆਂ

A smokey landscape during the 2017 British Columbia wildfires.

ਜਲਵਾਯੂ ਤਬਦੀਲੀ ਕਾਰਨ ਜੰਗਲੀ ਅੱਗਾਂ ਦੇ ਧੂੰਏਂ ਦੀਆਂ ਘਟਨਾਵਾਂ ਵਧ ਰਹੀਆਂ ਹਨ ਅਤੇ ਗੰਭੀਰ ਹੋ ਰਹੀਆਂ ਹਨ, ਜਿਸ ਨਾਲ ਹਵਾ ਦੀ ਗੁਣਵੱਤਾ ਖਰਾਬ ਹੋ ਰਹੀ ਹੈ ਅਤੇ ਇਹ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ। ਜੰਗਲੀ ਅੱਗਾਂ ਦਾ ਧੂੰਆਂ ਹਵਾ ਪ੍ਰਦੂਸ਼ਣ ਦਾ ਇੱਕ ਰੂਪ ਹੈ ਜੋ ਛੋਟੇ ਕਣਾਂ ਅਤੇ ਕਈ ਗੈਸਾਂ ਤੋਂ ਬਣਿਆ ਹੈ, ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਧੂੰਆਂ ਹਾਨੀਕਾਰਕ ਕਿਉਂ ਹੈ?

ਜੰਗਲੀ ਅੱਗਾਂ ਦੇ ਧੂੰਏਂ ਵਿੱਚ ਪ੍ਰਦੂਸ਼ਣ ਦੇ ਬਹੁਤ ਛੋਟੇ ਕਣ ਹੁੰਦੇ ਹਨ - ਜਿਨ੍ਹਾਂ ਨੂੰ ਬਰੀਕ ਕਣ ਪਦਾਰਥ ਜਾਂ PM2.5 ਕਿਹਾ ਜਾਂਦਾ ਹੈ। ਇਹ ਕਣ ਸਾਹ ਲੈਣ ਵੇਲੇ ਤੁਹਾਡੇ ਫੇਫੜਿਆਂ ਵਿੱਚ ਡੂੰਘਾਈ ਤੱਕ ਪਹੁੰਚ ਸਕਦੇ ਹਨ। ਇਹ ਕਣ ਖੂਨ ਵਿੱਚ ਦਾਖਲ ਹੋ ਸਕਦੇ ਹਨ ਅਤੇ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਲਣ ਅਤੇ ਸੋਜ ਪੈਦਾ ਕਰ ਸਕਦੇ ਹਨ। ਇਹ ਤੁਹਾਡੀ ਸਿਹਤ 'ਤੇ ਥੋੜ੍ਹੇ ਸਮੇਂ ਲਈ ਅਤੇ ਲੰਬੇ ਸਮੇਂ ਤੱਕ ਰਹਿਣ ਵਾਲੇ ਦੋਵੇਂ ਤਰ੍ਹਾਂ ਦੇ ਪ੍ਰਭਾਵ ਪਾ ਸਕਦੇ ਹਨ।

ਜੰਗਲੀ ਅੱਗਾਂ ਦੇ ਧੂੰਏਂ ਦੇ ਲੱਛਣ

  • ਗਲੇ ਵਿੱਚ ਖਰਾਸ਼
  • ਅੱਖਾਂ ਦੀ ਜਲਣ
  • ਵਗਦਾ ਨੱਕ
  • ਖੰਘ
  • ਬਲਗਮ ਬਣਨਾ
  • ਸਾਹ ਲੈਣ ਸਮੇਂ ਸਾਂ-ਸਾਂ ਦੀ ਅਵਾਜ਼
  • ਸਿਰ ਦਰਦ

ਜੰਗਲੀ ਅੱਗਾਂ ਦੇ ਧੂੰਏਂ ਦੇ ਗੰਭੀਰ ਲੱਛਣ

  • ਠੀਕ ਤਰ੍ਹਾਂ ਸਾਹ ਨਾ ਆਉਣਾ
  • ਗੰਭੀਰ ਖੰਘ
  • ਚੱਕਰ ਆਉਣੇ
  • ਛਾਤੀ ਵਿੱਚ ਦਰਦ
  • ਦਿਲ ਦੀ ਧੜਕਣ ਵਿੱਚ ਤਬਦੀਲੀ ਆਉਣਾ ਜਾਂ ਤੇਜ਼ ਹੋਣਾ

ਕੁਝ ਲੋਕਾਂ ਨੂੰ ਵਧੇਰੇ ਗੰਭੀਰ ਲੱਛਣ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਘੱਟ ਗੰਭੀਰ ਲੱਛਣਾਂ ਨਾਲ ਅਕਸਰ ਡਾਕਟਰੀ ਸਹਾਇਤਾ ਤੋਂ ਬਿਨਾਂ ਨਜਿੱਠਿਆ ਜਾ ਸਕਦਾ ਹੈ ਪਰ ਇਹਨਾਂ ‘ਤੇ ਧਿਆਨ ਨਾਲ ਨਜ਼ਰ ਰੱਖਣੀ ਚਾਹੀਦੀ ਹੈ। ਜੇ ਤੁਹਾਨੂੰ ਗੰਭੀਰ ਲੱਛਣ ਮਹਿਸੂਸ ਹੋ ਰਹੇ ਹਨ ਤਾਂ HealthLink BC (8-1-1) 'ਤੇ ਕਾਲ ਕਰੋਜਾਂ ਤੁਰੰਤ ਡਾਕਟਰੀ ਸਹਾਇਤਾ ਲਵੋ। 

ਵਧੇਰੇ ਜੋਖਮ ਵਾਲੇ ਲੋਕ

ਹਰ ਵਿਅਕਤੀ ਧੂੰਏਂ ਨਾਲ ਵੱਖਰੇ ਤਰੀਕੇ ਨਾਲ ਪ੍ਰਭਾਵਿਤ ਹੁੰਦਾ ਹੈ, ਅਤੇ ਕੁਝ ਲੋਕਾਂ ਨੂੰ ਸਿਹਤ ਸੰਬੰਧੀ ਅਸਰ ਹੋਣ ਦਾ ਜ਼ਿਆਦਾ ਜੋਖਮ ਹੁੰਦਾ ਹੈ। ਜੰਗਲੀ ਅੱਗਾਂ ਦੇ ਧੂੰਏਂ ਨਾਲ ਸੰਪਰਕ ਘਟਾਉਣਾ ਹੇਠਾਂ ਦਿੱਤੇ ਲੋਕਾਂ ਲਈ ਖਾਸ ਤੌਰ 'ਤੇ ਮਹੱਤਵਪੂਰਨ ਹੈ।

  • ਜਿਨ੍ਹਾਂ ਨੂੰ ਪਹਿਲਾਂ ਤੋਂ ਦਮਾ, ਕਰੌਨਿਕ ਓਬਸਟ੍ਰਕਟਿਵ ਪਲਮੋਨੇਰੀ ਡਿਜ਼ੀਜ਼ (COPD), ਦਿਲ ਦੀ ਬਿਮਾਰੀ ਜਾਂ ਸ਼ੂਗਰ ਵਰਗੀਆਂ ਲੰਬੇ ਸਮੇਂ ਦੀਆਂ ਬਿਮਾਰੀਆਂ ਹਨ
  • ਗਰਭਵਤੀ ਲੋਕ
  • ਨਵਜੰਮੇ ਬੱਚੇ ਅਤੇ ਛੋਟੇ ਬੱਚੇ
  • ਵੱਡੀ ਉਮਰ ਦੇ ਲੋਕ
  • ਉਹ ਲੋਕ ਜਿਨ੍ਹਾਂ ਨੂੰ ਇਸ ਸਮੇਂ ਜਾਂ ਹਾਲ ਹੀ ਵਿੱਚ ਸਾਹ ਦੀ ਬਿਮਾਰੀ ਹੋਈ ਹੋਵੇ

ਹੋਰ ਲੋਕ ਵੀ, ਜੰਗਲੀ ਅੱਗਾਂ ਦੇ ਧੂੰਏਂ ਤੋਂ ਪ੍ਰਭਾਵਿਤ ਹੋ ਸਕਦੇ ਹਨ। ਧੂੰਏਂ ਦਾ ਪ੍ਰਭਾਵ ਹਰ ਕਿਸੇ ਉੱਤੇ ਵੱਖਰੇ ਤਰੀਕੇ ਨਾਲ ਪੈਂਦਾ ਹੈ, ਇਸ ਲਈ ਆਪਣੇ ਸਰੀਰ ਦੇ ਸੰਕੇਤਾਂ ਨੂੰ ਸਮਝੋ ਅਤੇ ਜੇ ਅਸਰ ਮਹਿਸੂਸ ਕਰੋ ਤਾਂ ਧੂੰਏਂ ਤੋਂ ਬਚੋ।

ਜੰਗਲੀ ਅੱਗਾਂ ਦੇ ਧੂੰਏਂ ਦੀ ਜਾਣਕਾਰੀ ਲਈ ਪੋਸਟਰ

ਪੋਸਟਰ

ਜੰਗਲੀ ਅੱਗਾਂ ਦੇ ਧੂੰਏਂ ਦੇ ਸਿਹਤ ਉੱਤੇ ਪ੍ਰਭਾਵ ਅਤੇ ਜੋਖਮ ਘਟਾਉਣ ਦੇ ਤਰੀਕੇ

ਜੰਗਲੀ ਅੱਗਾਂ ਦੇ ਧੂੰਏਂ ਦੀ ਜਾਣਕਾਰੀ ਲਈ ਪੋਸਟਰ ਡਾਊਨਲੋਡ ਕਰੋ

ਜੰਗਲੀ ਅੱਗਾਂ ਦੇ ਧੂੰਏਂ ਤੋਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਬਚਾਓ

  • ਫਿਲਟਰ ਕੀਤੀ ਹੋਈ ਹਵਾ ਵਾਲੀਆਂ ਅੰਦਰੂਨੀ ਥਾਂਵਾਂ ਵਿੱਚ ਰਹੋ।

    • HEPA ਫਿਲਟਰ ਵਾਲਾਪੋਰਟੇਬਲ ਏਅਰ ਕਲੀਨਰ ਜਾਂਡੂ-ਇਟ-ਯੂਰਸੈੱਲਫ (do-it-yourself) ਏਅਰ ਕਲੀਨਰ ਘਰ ਦੇ ਅੰਦਰਲੇ ਹਵਾ ਪ੍ਰਦੂਸ਼ਣ ਨੂੰ ਘਟਾ ਸਕਦਾ ਹੈ ਅਤੇ ਜੰਗਲੀ ਅੱਗਾਂ ਦੇ ਧੂੰਏਂ ਤੋਂ ਸਭ ਤੋਂ ਵਧੀਆ ਸੁਰੱਖਿਆ ਪ੍ਰਦਾਨ ਕਰਦਾ ਹੈ। ਇਹਨਾਂ ਦੀ ਵਰਤੋਂ ਉਹਨਾਂ ਥਾਵਾਂ 'ਤੇ ਕਰੋ ਜਿੱਥੇ ਤੁਸੀਂ ਸਭ ਤੋਂ ਵੱਧ ਸਮਾਂ ਬਿਤਾਉਂਦੇ ਹੋ।
    • ਤੁਹਾਡੇ ਬਿਲਡਿੰਗ ਦਾ ਹਵਾ ਸਿਸਟਮ ਕੁਝ ਹੱਦ ਤੱਕ ਜੰਗਲੀ ਅੱਗਾਂ ਦੇ ਧੂੰਏਂ ਨੂੰ ਘਟਾ ਸਕਦਾ ਹੈ, ਪਰ ਇਹ ਸਾਰੇ ਪ੍ਰਦੂਸ਼ਣ ਨੂੰ ਨਹੀਂ ਹਟਾ ਸਕਦਾ। ਬਿਲਡਿੰਗ ਦੇ ਅਨੁਸਾਰ ਸੁਰੱਖਿਆ ਦਾ ਪੱਧਰ ਫਰਕ ਹੁੰਦਾ ਹੈ।
    • ਧੂੰਏਂ ਵਾਲੀ ਬਾਹਰੀ ਹਵਾ ਨੂੰ ਅੰਦਰ ਆਉਣ ਤੋਂ ਰੋਕਣ ਲਈ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੋ, ਪਰ ਇਹ ਯਕੀਨੀ ਬਣਾਓ ਕਿ ਜਗ੍ਹਾ ਬਹੁਤ ਜ਼ਿਆਦਾ ਗਰਮ ਨਾ ਹੋਵੇ।
    • ਇਹ ਯਕੀਨੀ ਬਣਾਓ ਕਿ ਤੁਹਾਡਾ ਏਅਰ ਕਲੀਨਰ ਤੁਹਾਡੀ ਜਗ੍ਹਾ ਲਈ ਸਹੀ ਆਕਾਰ ਦਾ ਹੈ, ਅਤੇ ਫਿਲਟਰਾਂ ਨੂੰ ਸਮੇਂ-ਸਮੇਂ 'ਤੇ ਬਦਲਦੇ ਰਹੋ।
    • ਜੇਕਰ ਤੁਹਾਡੇ ਕੋਲ ਏਅਰ ਕਲੀਨਰ ਨਹੀਂ ਹੈ ਜਾਂ ਤੁਹਾਡਾ ਘਰ ਬਹੁਤ ਗਰਮ ਹੈ, ਤਾਂ ਏਅਰ ਕੰਡੀਸ਼ਨਿੰਗ ਵਾਲੀਆਂ ਜਨਤਕ ਥਾਵਾਂ, ਜਿਵੇਂ ਕਿ ਕਮਿਊਨਿਟੀ ਸੈਂਟਰ, ਲਾਇਬ੍ਰੇਰੀਆਂ ਅਤੇ ਸ਼ਾਪਿੰਗ ਮਾਲ, ਵਿੱਚ ਸਮਾਂ ਬਿਤਾਓ।
  • ਬਾਹਰੀ ਗਤੀਵਿਧੀਆਂ ਨੂੰ ਸੀਮਤ ਕਰਨ ਬਾਰੇ ਸੋਚੋ

  • ਲੱਛਣਾਂ 'ਤੇ ਨਜ਼ਰ ਰੱਖੋ

    • ਖੰਘ, ਸਾਹ ਲੈਣ ਸਮੇਂ ਸਾਂ-ਸਾਂ ਦੀ ਅਵਾਜ਼ ਜਾਂ ਸਿਰ ਦਰਦ ਵਰਗੇ ਲੱਛਣਾਂ 'ਤੇ ਨਜ਼ਰ ਰੱਖੋ। ਇਹ ਲੱਛਣ ਦੱਸਦੇ ਹਨ ਕਿ ਤੁਹਾਨੂੰ ਅਰਾਮ ਕਰਨ ਦੀ ਲੋੜ ਹੈ
    • ਦਮਾ, COPD, ਦਿਲ ਦੀ ਬਿਮਾਰੀ, ਜਾਂ ਸ਼ੂਗਰ ਵਰਗੀਆਂ ਮੌਜੂਦਾ ਸਿਹਤ ਅਵਸਥਾਵਾਂ ਦੀ ਸੰਭਾਲ ਜਾਰੀ ਰੱਖੋ। ਲੋੜ ਅਨੁਸਾਰ ਇਨਹੇਲਰ ਵਰਗੀਆਂ ਦਵਾਈਆਂ ਦੀ ਵਰਤੋਂ ਕਰੋ ਅਤੇ ਜੇਕਰ ਲੱਛਣ ਜਾਰੀ ਰਹਿੰਦੇ ਹਨ ਤਾਂ ਡਾਕਟਰੀ ਸਹਾਇਤਾ ਲਓ।
    • ਜੇਕਰ ਤੁਹਾਨੂੰ ਛਾਤੀ ਵਿੱਚ ਬੇਅਰਾਮੀ, ਸਾਹ ਲੈਣ ਵਿੱਚ ਮੁਸ਼ਕਲ, ਗੰਭੀਰ ਖੰਘ ਜਾਂ ਸਾਹ ਲੈਣ ਸਮੇਂ ਸਾਂ-ਸਾਂ ਦੀ ਅਵਾਜ਼, ਜਾਂ ਚੱਕਰ ਆਉਣ ਦੀ ਸਮੱਸਿਆ ਹੋਵੇ ਤਾਂ ਡਾਕਟਰੀ ਸਹਾਇਤਾ ਲਓ।
    • ਜੇਕਰ ਤੁਸੀਂ ਪ੍ਰਭਾਵਿਤ ਨਹੀਂ ਹੋ, ਫਿਰ ਵੀ ਆਪਣੇ ਆਲੇ-ਦੁਆਲੇ ਦੇ ਲੋਕਾਂ ਦਾ ਧਿਆਨ ਰੱਖੋ, ਖ਼ਾਸ ਕਰਕੇ ਉਹਨਾਂ ਦਾ ਜੋ ਵਧੇਰੇ ਜੋਖਮ ’ਚ ਹਨ। 
  • ਹਵਾ ਦੀ ਗੁਣਵੱਤਾ ਨੂੰ ਵਾਰ-ਵਾਰ ਜਾਂਚਦੇ ਰਹੋ।

  • ਆਪਣੇ ਆਪ ਨੂੰ ਠੰਡਕ ਪਹੁੰਚਾਓ

    • ਗਰਮ ਮੌਸਮ ਅਤੇ ਹਵਾ ਪ੍ਰਦੂਸ਼ਣ ਅਕਸਰ ਇੱਕੋ ਸਮੇਂ ਹੋ ਸਕਦੇ ਹਨ। ਬਹੁਤ ਜ਼ਿਆਦਾਗਰਮੀ ਜ਼ਿਆਦਾਤਰ ਲੋਕਾਂ ਲਈ ਇੱਕ ਵੱਡਾ ਸਿਹਤ ਜੋਖਮ ਹੈ।
    • ਏਅਰ-ਕੰਡੀਸ਼ਨਡ ਥਾਵਾਂ 'ਤੇ ਸਮਾਂ ਬਿਤਾ ਕੇ ਅਤੇ ਬਹੁਤ ਸਾਰਾ ਪਾਣੀ ਪੀ ਕੇ ਆਪਣੇ ਆਪ ਨੂੰ ਠੰਡਕ ਪਹੁੰਚਾਓ।
    • ਨੇੜਲੇ ਕੂਲਿੰਗ ਸੈਂਟਰਾਂ ਨੂੰ ਲੱਭਣ ਲਈ ਆਪਣੀ ਸਥਾਨਕ ਸਰਕਾਰ ਨਾਲ ਸੰਪਰਕ ਕਰੋ।
  • ਚੰਗੀ ਤਰ੍ਹਾਂ ਫਿੱਟ ਹੋਇਆ ਮਾਸਕ ਪਹਿਨਣ ਬਾਰੇ ਵਿਚਾਰ ਕਰੋ।

  • ਅੰਦਰਲੀ ਹਵਾ ਦੀ ਗੁਣਵੱਤਾ ਨੂੰ ਬਰਕਰਾਰ ਰੱਖੋ

    • ਇਮਾਰਤ ਦੇ ਔਪਰੇਟਰਾਂ ਕੋਲASHRAE 44 ਦੀਆਂ ਵਿਸਤ੍ਰਿਤ ਹਦਾਇਤਾਂ ‘ਤੇ ਅਧਾਰਿਤ ਧੂੰਏਂ ਤੋਂ ਸੁਰੱਖਿਆ ਲਈ ਤਿਆਰੀ ਯੋਜਨਾ ਹੋਣੀ ਚਾਹੀਦੀ ਹੈ।
    • ਧੂੰਏਂ ਤੋਂ ਸੁਰੱਖਿਆ ਲਈ ਆਸਰੇ ਦੇ ਤੌਰ 'ਤੇ ਕੰਮ ਕਰ ਰਹੀਆਂ ਸਾਫ਼ ਹਵਾ ਵਾਲੀਆਂ ਥਾਵਾਂ ਦੇ ਔਪਰੇਟਰਾਂ ਨੂੰ Health Canada Guidanceਵੀ ਪਾਲਣਾ ਕਰਨੀ ਚਾਹੀਦੀ ਹੈ।
    • ਜੇ ਤੁਹਾਡੀ ਇਮਾਰਤ ਵਿੱਚ ਮਕੈਨਿਕਲ ਵੈਂਟੀਲੇਸ਼ਨ (HVAC) ਸਿਸਟਮ ਹੈ, ਤਾਂ ਧੂੰਏਂ ਤੋਂ ਸੁਰੱਖਿਆ ਲਈ ਤਿਆਰੀ ਯੋਜਨਾ ਵਿੱਚ ਬਾਹਰੀ ਹਵਾ ਦੇ ਆਉਣ ਨੂੰ ਘਟਾਉਣ ਅਤੇ ਏਅਰ ਫਿਲਟਰਾਂ ਨੂੰ ਅੱਪਗਰੇਡ ਕਰਨ (ਸਭ ਤੋਂ ਉੱਚੀ ਰੇਟਿੰਗ ਵਾਲੇ, ਘੱਟੋ-ਘੱਟ MERV 13) ਵਰਗੀਆਂ ਕਾਰਵਾਈਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਯਕੀਨੀ ਬਣਾਓ ਕਿ ਇਹ ਤਬਦੀਲੀਆਂ ਇਮਾਰਤ ਦੇ ਦਬਾਅ (pressure) ਨੂੰ ਘਟਾਉਂਦੀਆਂ ਨਾ ਹੋਣ। 
  • ਜਿਨ੍ਹਾਂ ਲੋਕਾਂ ਦੀ ਤੁਸੀਂ ਦੇਖਭਾਲ ਕਰਦੇ ਹੋ ਅਤੇ ਬਾਹਰ ਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਸੁਰੱਖਿਆ ਕਰੋ

    • ਸਕੂਲਾਂ, ਡੇਕੇਅਰ ਅਤੇ ਬੱਚਿਆਂ/ਨੌਜਵਾਨਾਂ ਲਈ ਕੈਂਪਾਂਕੋਲ ਧੂੰਏਂ ਤੋਂ ਸੁਰੱਖਿਆ ਲਈ ਇੱਕ ਯੋਜਨਾ ਹੋਣੀ ਚਾਹੀਦੀ ਹੈ, ਜਿਸ ਨਾਲ ਸਾਫ਼ ਅੰਦਰਲੀ ਹਵਾ ਮੁਹੱਈਆ ਕਰਵਾਈ ਜਾ ਸਕੇ ਅਤੇ ਬਾਹਰੀ ਗਤੀਵਿਧੀਆਂ ਦੇ ਸਮੇਂ ਅਤੇ ਤੀਬਰਤਾ ਨੂੰ ਘਟਾਇਆ ਜਾ ਸਕੇ।
    • ਲੌਂਗ-ਟਰਮ ਕੇਅਰ ਫੈਸੀਲਿਟੀਆਂ ਕੋਲ ਵੱਡੀ ਉਮਰ ਦੇ ਬਾਲਗਾਂ ਦੀ ਸੁਰੱਖਿਆ ਲਈ ਅੰਦਰਲੀ ਹਵਾ ਦੀ ਗੁਣਵੱਤਾ ਬਰਕਰਾਰ ਰੱਖਣ ਦੀ ਯੋਜਨਾ ਹੋਣੀ ਚਾਹੀਦੀ ਹੈ।
    • ਗਰਮੀਆਂ ਅਤੇ ਪਤਝੜ ਦੇ ਜੰਗਲੀ ਅੱਗਾਂ ਦੇ ਮੌਸਮ ਦੌਰਾਨ ਬਾਹਰੀ ਸਮਾਰੋਹਾਂ ਦੀ ਯੋਜਨਾ ਬਣਾਉਣ ਵਾਲੀਆਂ ਸੰਸਥਾਵਾਂ ਕੋਲ ਸ਼ਮੂਲੀਅਤ ਕਰਨ ਵਾਲੇ ਲੋਕਾਂ ਨੂੰ ਖ਼ਰਾਬ ਹਵਾ ਤੋਂ ਸੁਰੱਖਿਅਤ ਰੱਖਣ ਲਈ ਧੂੰਏਂ ਦੀ ਯੋਜਨਾ ਹੋਣੀ ਚਾਹੀਦੀ ਹੈ।
  • ਜੋ ਲੋਕ ਬਾਹਰ ਕੰਮ ਕਰਦੇ ਹਨ ਅਤੇ ਜਿਹੜੇ ਲੋਕ ਘਰ-ਬਿਨ੍ਹਾਂ ਹਨ, ਉਹਨਾਂ ਦੀ ਸੁਰੱਖਿਆ ਯਕੀਨੀ ਬਣਾਓ।

    • ਰੁਜ਼ਗਾਰ ਦੇਣ ਵਾਲੇ, ਬਾਹਰ ਕੰਮ ਕਰਨ ਵਾਲੇ ਕਾਮਿਆਂ ਨੂੰਉੱਚ-ਗੁਣਵੱਤਾ ਵਾਲੇ ਮਾਸਕਪ੍ਰਦਾਨ ਕਰ ਸਕਦੇ ਹਨ, ਅਤੇ ਜਿੱਥੇ ਵੀ ਸੰਭਵ ਹੋਵੇ ਨਿਯਮਤ ਬ੍ਰੇਕ ਅਤੇ ਅੰਦਰਲੇ ਕੰਮਾਂ ਨੂੰ ਸ਼ਾਮਲ ਕਰਨ ਲਈ ਕੰਮ ਵਿੱਚ ਤਬਦੀਲੀਆਂ ਕਰ ਸਕਦੇ ਹਨ। ਕਰਮਚਾਰੀਆਂ ਨੂੰ ਸਹਾਇਤਾ ਦੇਣੀ, ਉਨ੍ਹਾਂ ਦੇ ਸਿਹਤ ਸੰਬੰਧੀ ਲੱਛਣਾਂ ਦੀ ਨਿਗਰਾਨੀ ਕਰਨੀ ਅਤੇ ਲੋੜ ਪੈਣ ‘ਤੇ ਬਾਹਰੀ ਕੰਮ ਨੂੰ ਰੋਕਣਾ ਲਾਜ਼ਮੀ ਹੈ।
    • ਵਰਕਸੇਫ ਬੀ ਸੀਵਰਕਰਾਂ ਨੂੰ ਜੰਗਲੀ ਅੱਗਾਂ ਦੇ ਧੂੰਏਂ ਅਤੇ ਗਰਮੀ ਦੇ ਤਣਾਅ ਤੋਂ ਬਚਾਉਣ ਲਈ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ।
    • ਬੇਘਰੀ ਦਾ ਸਾਹਮਣਾ ਕਰ ਰਹੇ ਲੋਕਾਂ ਕੋਲ ਸਾਫ਼ ਅੰਦਰਲੀ ਹਵਾ ਕਾਫੀ ਘੱਟ ਉਪਲਬਧ ਹੁੰਦੀ ਹੈ। ਸਾਡੀਆਂ ਕਮਿਊਨਿਟੀਆਂ ਦੀ ਸਿਹਤ ਦੀ ਸੁਰੱਖਿਆ ਵਿੱਚ ਮਦਦ ਕਰਨ ਲਈ ਇਹ ਯਕੀਨੀ ਬਣਾਓ ਕਿ ਲੋਕਾਂ ਨੂੰ ਅੰਦਰਲੀਆਂ ਕਮਿਊਨਿਟੀ ਥਾਵਾਂ ਤੱਕ ਲੰਬੇ ਸਮੇਂ ਤੱਕ ਪਹੁੰਚ ਮਿਲਦੀ ਰਹੇ।

ਏਅਰ ਕਲੀਨਰ ਖਰੀਦਣ ਜਾਂ ਬਣਾਉਣ ਲਈ ਦਿਸ਼ਾ ਨਿਰਦੇਸ਼

ਏਅਰ ਕਲੀਨਰ ਤੁਹਾਡੇ ਘਰ ਦੀ ਹਵਾ ਨੂੰ ਸਾਫ ਅਤੇ ਸਾਹ ਲੈਣ ਲਈ ਵਧੀਆ ਬਣਾ ਸਕਦੇ ਹਨ। ਤੁਸੀਂ ਪੋਰਟੇਬਲ ਏਅਰ ਕਲੀਨਰ ਖਰੀਦ ਸਕਦੇ ਹੋ ਜਾਂ ਹੇਠਾਂ ਦਿੱਤੇ ਸਰੋਤਾਂ ਦੀ ਵਰਤੋਂ ਕਰਕੇ ਆਪਣੇ ਆਪ ਬਣਾ ਵੀ ਸਕਦੇ ਹੋ। ਅਧਿਐਨ ਦਿਖਾਉਂਦੇ ਹਨ ਕਿ ਚੰਗੇ ਤਰੀਕੇ ਨਾਲ ਬਣਾਏ ਹੋਏ ਘਰੇਲੂ ਏਅਰ ਕਲੀਨਰ ਬਹੁਤ ਛੋਟੇ ਕਣਾਂ ਨੂੰ ਵਪਾਰਕ ਪੋਰਟੇਬਲ ਕਲੀਨਰਾਂ ਵਾਂਗ ਹੀ ਹਟਾ ਸਕਦੇ ਹਨ। ਇੱਥੇ ਪੋਰਟੇਬਲ ਏਅਰ ਕਲੀਨਰ ਚੁਣਨ ਅਤੇ ਵਰਤਣ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ।

https://www.vch.ca/en/media/32656

  • ਪੋਰਟੇਬਲ ਏਅਰ ਕਲੀਨਰ ਖਰੀਦਣ ਲਈ ਸੁਝਾਅ

    • ਇਸ ਵਿੱਚ ਇੱਕ HEPA ਏਅਰ ਫਿਲਟਰ ਹੋਵੇ — ਜੋ ਜੰਗਲੀ ਅੱਗਾਂ ਦੇ ਧੂੰਏਂ ਵਿੱਚੋਂ ਛੋਟੇ ਕਣਾਂ ਨੂੰ ਹਟਾਉਂਦਾ ਹੈ।
    • ਜੇ ਕਾਰਬਨ ਫਿਲਟਰ ਵਾਲਾ ਸਿਸਟਮ ਲਿਆ ਜਾਵੇ ਤਾਂ ਚੰਗਾ ਰਹੇਗਾ, ਕਿਉਂਕਿ ਇਹ ਕੁਝ ਹਾਨੀਕਾਰਕ ਗੈਸਾਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
    • AHAM (Association of Home Appliance Manufacturers) ਦੁਆਰਾ ਪ੍ਰਮਾਣਿਤ ਹੋਵੇ।
    • ਫਿਲਟਰ ਤੁਹਾਡੇ ਕਮਰੇ ਦੇ ਆਕਾਰ ਅਨੁਸਾਰ ਹੋਣਾ ਚਾਹੀਦਾ ਹੈ — ਸੁਝਾਏ ਗਏ ਵੱਧ ਤੋਂ ਵੱਧ ਕਮਰੇ ਦੇ ਆਕਾਰ ਦੀ ਜਾਂਚ ਕਰਕੇ ਇਹ ਯਕੀਨੀ ਬਣਾਓ ਕਿ ਜੋ ਤੁਸੀਂ ਖਰੀਦ ਰਹੇ ਹੋ ਉਹ ਤੁਹਾਡੀ ਥਾਂ ਲਈ ਢੁਕਵਾਂ ਹੈ। ਜੇ ਕਮਰਾ ਵੱਡਾ ਹੋਵੇ ਤਾਂ ਕਈ ਏਅਰ ਕਲੀਨਰ ਲਗਾਉਣੇ ਪੈ ਸਕਦੇ ਹਨ।
    • ਇਹ ਓਜ਼ੋਨ ਨਹੀਂ ਬਣਾਉਂਦਾ, ਜੋ ਕਿ ਫੇਫੜਿਆਂ ਲਈ ਖ਼ਤਰਨਾਕ ਹੈ। ਕੁਝ ਯੂਨਿਟ ਅਜਿਹੀ ਤਕਨਾਲੋਜੀ ਵਰਤਦੇ ਹਨ ਜੋ ਓਜ਼ੋਨ ਗੈਸ ਪੈਦਾ ਕਰ ਸਕਦੀ ਹੈ, ਜਿਵੇਂ ਕਿ ਇਲੈਕਟ੍ਰੋਸਟੈਟਿਕ ਜਾਂ ਆਇਓਨਾਈਜ਼ਿੰਗ। ਜੇਕਰ ਯੂਨਿਟ ਵਿੱਚ ਇਹ ਵਿਸ਼ੇਸ਼ਤਾਵਾਂ ਹਨ, ਤਾਂ ਯਕੀਨੀ ਬਣਾਓ ਕਿ ਇਸਦੀ ਓਜ਼ੋਨ ਉਤਪਾਦਨ ਲਈ ਜਾਂਚ ਕੀਤੀ ਗਈ ਹੈ ਜਾਂ ਕੈਲੀਫੋਰਨੀਆ ਏਅਰ ਰਿਸੋਰਸਿਜ਼ ਬੋਰਡ ਦੁਆਰਾ ਘੱਟ ਓਜ਼ੋਨ ਉਤਪਾਦਨ ਲਈ ਪ੍ਰਮਾਣਿਤ ਹੈ।
    • ਇਹ ENERGY STAR ਨਾਲ ਪ੍ਰਮਾਣਿਤ ਹੈ, ਜੋ ਦਰਸਾਉਂਦਾ ਹੈ ਕਿ ਇਹ ਊਰਜਾ ਬਚਾਉਣ ਦੇ ਉੱਚ ਮਾਪਦੰਡਾਂ 'ਤੇ ਖਰਾ ਉਤਰਦਾ ਹੈ।
    • ਏਅਰ ਫਿਲਟਰ ਨੂੰ ਨਿਰਮਾਤਾ ਦੀ ਸਿਫਾਰਸ਼ ਦੇ ਅਨੁਸਾਰ ਬਦਲੋ।
  • ਡੂ-ਇਟ-ਯੂਰਸੈੱਲਫ (DIY) ਪੋਰਟੇਬਲ ਏਅਰ ਕਲੀਨਰ ਕਿਵੇਂ ਬਣਾਇਆ ਜਾਵੇ?

    • ਬੀ ਸੀ ਲੰਗ ਫਾਊਂਡੇਸ਼ਨ ਵੱਲੋਂ ਤਿਆਰ ਕੀਤੀ ਗਈ ਕਦਮ-ਦਰ-ਕਦਮ ਗਾਈਡ, BREATHE ਦੀ ਪਾਲਣਾ ਕਰੋ।
    • ਹਰ 150 ਤੋਂ 500 ਵਰਗ ਫੁੱਟ ਲਈ ਇੱਕ DIY ਏਅਰ ਕਲੀਨਰ ਵਰਤਣਾ ਚਾਹੀਦਾ ਹੈ।
    • ਹਰ 3-6 ਮਹੀਨਿਆਂ ਬਾਅਦ ਏਅਰ ਫਿਲਟਰ ਬਦਲੋ; ਫਿਲਟਰ ਦੇ ਰੰਗ ਬਦਲਣ, ਦਿਖਾਈ ਦੇਣ ਵਾਲੀ ਗੰਦਗੀ ਜਾਂ ਧੂੜ, ਜਾਂ ਹਵਾ ਦੇ ਪ੍ਰਵਾਹ ਵਿੱਚ ਕਮੀ ਦਾ ਧਿਆਨ ਰੱਖੋ।
    • DIY ਏਅਰ ਕਲੀਨਰਾਂ ਦੀ ਪ੍ਰਭਾਵਸ਼ੀਲਤਾ ਅਤੇ ਹੋਰ ਡਿਜ਼ਾਇਨਾਂ ਬਾਰੇ ਪੜ੍ਹਨ ਲਈBCCDC 'ਤੇ ਜਾਓ।  

ਨੌਜਵਾਨਾਂ, ਬੱਚਿਆਂ ਅਤੇ ਗਰਭਵਤੀ ਲੋਕਾਂ ਲਈ ਜੰਗਲੀ ਅੱਗਾਂ ਦੇ ਧੂੰਏਂ ਸੰਬੰਧੀ ਸਰੋਤ

ਗਰਭਾਵਸਥਾ, ਨਵਜਾਤ ਅਵਸਥਾ ਅਤੇ ਛੋਟੀ ਉਮਰ ਦੌਰਾਨ ਜੰਗਲੀ ਅੱਗਾਂ ਦੇ ਧੂੰਏਂ ਦਾ ਸਾਹ ਲੈਣਾ ਬੱਚੇ ਅਤੇ ਗਰਭਵਤੀ ਵਿਅਕਤੀ ਦੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਵੱਧ ਰਹੀ ਰੀਸਰਚ ਇਹ ਦਰਸਾਉਂਦੀ ਹੈ ਕਿ ਇਸ ਨਾਲ ਲੰਬੇ ਸਮੇਂ ਦੀ ਸਿਹਤ 'ਤੇ ਵੀ ਅਸਰ ਪੈ ਸਕਦਾ ਹੈ। ਗਰਭਵਤੀ ਲੋਕਾਂ ਅਤੇ ਛੋਟੇ ਬੱਚਿਆਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਜੰਗਲੀ ਅੱਗਾਂ ਦੇ ਧੂੰਏਂ ਦੇ ਸੰਪਰਕ ਨੂੰ ਸੀਮਤ ਕਰਨ ਲਈ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ।

    • ਬੱਚਿਆਂ ਨੂੰ ਜੰਗਲੀ ਅੱਗਾਂ ਦੇ ਧੂੰਏਂ ਤੋਂ ਬਚਾਓ - ਪੋਸਟਰ

    • ਬੱਚਿਆਂ ਨੂੰ ਜੰਗਲੀ ਅੱਗਾਂ ਦੇ ਧੂੰਏਂ ਤੋਂ ਬਚਾਓ - ਪੋਸਟਕਾਰਡ

    • ਆਪਣੇ ਨਿੱਕੇ ਬੱਚੇ ਨੂੰ ਜੰਗਲੀ ਅੱਗਾਂ ਦੇ ਧੂੰਏਂ ਤੋਂ ਬਚਾਓ - ਪੋਸਟਰ

    • ਆਪਣੇ ਨਿੱਕੇ ਬੱਚੇ ਨੂੰ ਜੰਗਲੀ ਅੱਗਾਂ ਦੇ ਧੂੰਏਂ ਤੋਂ ਬਚਾਓ - ਪੋਸਟਕਾਰਡ

    • ਸਕੂਲਾਂ ਅਤੇ ਬਾਲ-ਸੰਭਾਲ (ਚਾਈਲਡ ਕੇਅਰ) ਵਾਲੀਆਂ ਥਾਂਵਾਂ ਲਈ ਜੰਗਲੀ ਅੱਗਾਂ ਦੇ ਧੂੰਏਂ ਸੰਬੰਧੀ ਸੁਰੱਖਿਆ ਗਾਈਡ

ਆਪਣੇ ਇਲਾਕੇ ਵਿੱਚ ਧੂੰਏਂ ਦੀ ਸਥਿਤੀ ਬਾਰੇ ਕਿਵੇਂ ਪਤਾ ਲਗਾਈਏ

  1. ਆਪਣੇ ਇਲਾਕੇ ਦੀ ਹਵਾ ਦੀ ਗੁਣਵੱਤਾ ਦੇ ਡਾਟਾ ਨੂੰ ਵੇਖੋ:  ਇੰਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ (Environment and Climate Change Canada, ECCC) ਵੱਲੋਂ ਦਿੱਤਾ ਗਿਆ ਹਵਾ ਗੁਣਵੱਤਾ ਨਕਸ਼ਾ ਵੇਖੋ। ਨਕਸ਼ੇ ‘ਤੇ ਆਪਣਾ ਇਲਾਕਾ ਲੱਭੋ ਅਤੇ ਨੇੜਲੇ ਹਵਾ ਗੁਣਵੱਤਾ ਸੈਂਸਰ ਜੋ ਰੰਗੀਨ ਨਿਸ਼ਾਨਾਂ ਨਾਲ ਦਿਖਾਏ ਗਏ ਹਨ, ਵੇਖੋ। ਆਪਣੇ ਇਲਾਕੇ ਦੇ ਕੁਝ ਸੈਂਸਰਾਂ ‘ਤੇ ਦਿਖਾਏ ਗਏ ਰੰਗ ਅਤੇ ਨੰਬਰ ਨੂੰ ਲਿਖੋ। ਇਹ ਸੈਂਸਰ ਆਮ ਤੌਰ ‘ਤੇ ਠੀਕ ਕੰਮ ਕਰਦੇ ਹਨ, ਪਰ ਜੇ ਕੋਈ ਸੈਂਸਰ ਨੇੜਲੇ ਹੋਰਾਂ ਨਾਲੋਂ ਬਹੁਤ ਵੱਖਰਾ ਨੰਬਰ ਦਿਖਾਏ, ਤਾਂ ਉਹ ਖਰਾਬ ਹੋ ਸਕਦਾ ਹੈ।
  2. ਏਅਰ ਕੁਆਲਿਟੀ ਹੈਲਥ ਇੰਡੈਕਸ (Air Quality Health Index, AQHI) ਦੀ ਵਰਤੋਂ ਕਰੋ: ਸੈਂਸਰ ਦੇ ਰੰਗ ਅਤੇ ਨੰਬਰ ਨੂੰ AQHI ਖ਼ਤਰੇ ਦੀ ਸ਼੍ਰੇਣੀ (ਘੱਟ, ਦਰਮਿਆਨਾ, ਉੱਚਾ ਜਾਂ ਬਹੁਤ ਉੱਚਾ) ਨਾਲ ਮਿਲਾਓ ਤਾਂ ਜੋ ਤੁਸੀਂ ਜਾਣ ਸਕੋ ਕਿ ਤੁਹਾਨੂੰ ਆਪਣੀਆਂ ਯੋਜਨਾਵਾਂ ਵਿੱਚ ਬਦਲਾਅ ਕਰਨ ਦੀ ਲੋੜ ਹੈ ਕਿ ਨਹੀਂ। ਜੰਗਲੀ ਅੱਗਾਂ ਦੇ ਧੂੰਏਂ ਤੋਂ ਬਚਾਅ ਲਈ ਹੇਠਾਂ ਦਿੱਤੇ AQHI ਟੇਬਲ ‘ਚ ਦਿੱਤੇ ਕਦਮਾਂ ਨੂੰ ਚੈੱਕ ਕਰੋ।
  3. ਹਵਾ ਦੀ ਗੁਣਵੱਤਾ ਦੀ ਨਿਯਮਤ ਤੌਰ ‘ਤੇ ਜਾਂਚ ਕਰੋ। ਹਵਾ ਦੀ ਗੁਣਵੱਤਾ ਦਿਨ ਭਰ ਬਦਲ ਸਕਦੀ ਹੈ।

ਏਅਰ ਕੁਆਲਿਟੀ ਹੈਲਥ ਇੰਡੈਕਸ (AQHI)

  • ਏਅਰ ਕੁਆਲਿਟੀ ਹੈਲਥ ਇੰਡੈਕਸ (AQHI) ਲੋਕਾਂ ਨੂੰ ਦੱਸਦਾ ਹੈ ਕਿ ਹਵਾ ਦੀ ਗੁਣਵੱਤਾ ਉਹਨਾਂ ਦੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਅਤੇ ਜਦੋਂ ਹਵਾ ਖਰਾਬ ਹੁੰਦੀ ਹੈ, ਜਿਵੇਂ ਕਿ ਜੰਗਲੀ ਅੱਗਾਂ ਦੇ ਧੂੰਏਂ ਕਾਰਨ, ਤਦ ਉਹ ਕਿਵੇਂ ਆਪਣੇ ਆਪ ਦੀ ਸੁਰੱਖਿਆ ਕਰ ਸਕਦੇ ਹਨ।
  • AQHI ਦਾ ਪੂਰਵ ਅਨੁਮਾਨ ਤੁਹਾਨੂੰ ਕੱਲ੍ਹ ਦੀਆਂ ਬਾਹਰੀ ਗਤੀਵਿਧੀਆਂ ਦੀ ਯੋਜਨਾ ਬਣਾਉਣ ਵਿੱਚ ਮਦਦ ਕਰ ਸਕਦਾ ਹੈ।  
  • ਇਸਦੀ ਗਿਣਤੀ ਕਿਵੇਂ ਕੀਤੀ ਜਾਂਦੀ ਹੈ, ਇਸBCCDC ਫੈਕਟ ਸ਼ੀਟ ਤੋਂ ਇਸ ਬਾਰੇ ਹੋਰ ਜਾਣੋ। 

AQHI ਡਾਊਨਲੋਡ ਕਰੋ

AQHI-Air-Quality-Health-Index

ਹਵਾ ਦੀ ਗੁਣਵੱਤਾ ਸੰਬੰਧੀ ਚਿਤਾਵਨੀਆਂ

VCH ਖੇਤਰ ਵਿੱਚ ਜਾਰੀ ਕੀਤੀਆਂ ਗਈਆਂ ਇਹਨਾਂ ਹਵਾ ਗੁਣਵੱਤਾ ਸੂਚਨਾਵਾਂ 'ਤੇ ਨਜ਼ਰ ਰੱਖੋ।

  • air quality icon

    ਮੈਟਰੋ ਵੈਨਕੂਵਰ ਦੇ ਅੰਦਰ

    ਜਦੋਂ ਖੇਤਰ ਦੇ ਵੱਡੇ ਹਿੱਸੇ ਵਿੱਚ ਹਵਾ ਦੀ ਗੁਣਵੱਤਾ ਖਰਾਬ ਹੋ ਜਾਂਦੀ ਹੈ ਜਾਂ ਜਲਦ ਖਰਾਬ ਹੋਣ ਦੀ ਸੰਭਾਵਨਾ ਹੁੰਦੀ ਹੈ, ਤਾਂ ਮੈਟਰੋ ਵੈਨਕੂਵਰ ਵੱਲੋਂ ਹਵਾ ਗੁਣਵੱਤਾ ਸੰਬੰਧੀ ਚਿਤਾਵਨੀ (Air Quality Warning) ਜਾਰੀ ਕੀਤੀ ਜਾਂਦੀ ਹੈ। 

    ਜਾਰੀ ਕੀਤੀਆਂ ਜਾਣ ਵਾਲੀਆਂ ਚਿਤਾਵਨੀਆਂ ਦੀਆਂ ਕਿਸਮਾਂ, ਹਵਾ ਵਿੱਚ ਧੂੰਆ ਹੈ ਜਾਂ ਨਹੀਂ ਇਹ ਕਿਵੇਂ ਪਤਾ ਲਗੇ, ਅਤੇ ਅੱਪ-ਟੂ-ਡੇਟ ਕਿਵੇਂ ਰਹਿਣਾ ਹੈ, ਇਹ ਸਭ ਜਾਣਨ ਲਈ ਇਸ ਮੈਟਰੋ ਵੈਨਕੂਵਰ ਵੈੱਬਸਾਈਟ 'ਤੇ ਜਾਓ: ਮੈਟਰੋ ਵੈਨਕੂਵਰ - ਜੰਗਲੀ ਅੱਗਾਂ ਦਾ ਧੂੰਆਂ ਅਤੇ ਹਵਾ ਦੀ ਗੁਣਵੱਤਾ

  • air quality icon

    ਮੈਟਰੋ ਵੈਨਕੂਵਰ ਦੇ ਬਾਹਰ

    ਜਦੋਂ ਜੰਗਲੀ ਅੱਗਾਂ ਦਾ ਧੂੰਆ ਅਗਲੇ 24 ਤੋਂ 48 ਘੰਟਿਆਂ ਵਿੱਚ ਸੂਬੇ ਦੇ ਕੁਝ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਤਾਂ ਬੀ.ਸੀ. ਦੇ ਵਾਤਾਵਰਨ ਅਤੇ ਪਾਰਕ ਮੰਤਰਾਲੇ ਵੱਲੋਂਹਵਾ ਦੀ ਗੁਣਵੱਤਾ ਸੰਬੰਧੀ ਚਿਤਾਵਨੀਜਾਰੀ ਕੀਤੀ ਜਾਂਦੀ ਹੈ।

ਸਾਡੇ ਖੇਤਰ ਵਿੱਚ ਹਵਾ ਦੀ ਗੁਣਵੱਤਾ ਦੇ ਨਕਸ਼ੇ

  • map icon

    ਹਵਾ ਦੀ ਗੁਣਵੱਤਾ ਮਾਪਣ ਵਾਲੇ ਸਰਕਾਰੀ ਸੈਂਸਰਾਂ ਦਾ ਨਕਸ਼ਾ (Government Regulatory Sensor Map)

    ਜੰਗਲੀ ਅੱਗਾਂ ਦੇ ਧੂੰਏਂ ਦੀ ਨਿਗਰਾਨੀ ਕਰਨ ਲਈ ਆਮ ਤੌਰ 'ਤੇ ਬਰੀਕ ਕਣ ਪਦਾਰਥ (PM2.5) ਦੇ ਮਾਪ ਵਰਤੇ ਜਾਂਦੇ ਹਨ। ਇਹ ਇਸ ਲਈ ਹੈ ਕਿਉਂਕਿ PM2.5 ਇੱਕ ਹਵਾ ਪ੍ਰਦੂਸ਼ਕ ਹੈ ਜੋ ਹਮੇਸ਼ਾ ਜੰਗਲੀ ਅੱਗਾਂ ਦੇ ਧੂੰਏਂ ਵਿੱਚ ਪਾਇਆ ਜਾਂਦਾ ਹੈ, ਸਿਹਤ 'ਤੇ ਅਸਰ ਕਰਦਾ ਹੈ ਅਤੇ ਸਰਕਾਰੀ ਮਾਨੀਟਰਾਂ ਦੁਆਰਾ ਮਾਪਿਆ ਜਾਂਦਾ ਹੈ।

    ਇਹਨਾਂ ਸਰਕਾਰੀ ਮਾਨੀਟਰਾਂ ਦਾ ਡੇਟਾਇੱਥੇ ਬੀ.ਸੀ. ਸਰਕਾਰ ਦੀ ਸਾਈਟ 'ਤੇਅਤੇਇੱਥੇ ਮੈਟਰੋ ਵੈਨਕੂਵਰ ਸਾਈਟ 'ਤੇ ਮਿਲ ਸਕਦਾ ਹੈ।

  • map icon

    ਘੱਟ ਲਾਗਤ ਵਾਲੇ ਸੈਂਸਰਾਂ ਦਾ ਨਕਸ਼ਾ

    ਵੈਨਕੂਵਰ ਕੋਸਟਲ ਹੈਲਥ (VCH) ਦੇ ਕੁਝ ਇਲਾਕਿਆਂ ਵਿੱਚ PM2.5 ਮਾਪਣ ਲਈ ਸਰਕਾਰੀ ਹਵਾ ਗੁਣਵੱਤਾ ਮਾਨੀਟਰ ਸਟੇਸ਼ਨ ਨਹੀਂ ਹਨ। VCH ਸਥਾਨਕ ਸੰਸਥਾਵਾਂ ਨਾਲ ਮਿਲ ਕੇ ਪੋਰਟੇਬਲ PM2.5 ਹਵਾ ਗੁਣਵੱਤਾ ਸੈਂਸਰ ਲਗਾਉਂਦਾ ਹੈ, ਖਾਸ ਕਰਕੇ ਪੇਂਡੂ ਇਲਾਕਿਆਂ, ਦੂਰ-ਦਰਾਡੇ ਅਤੇ ਛੋਟੇ ਇਲਾਕਿਆਂ ਵਿੱਚ ਜਿੱਥੇ ਹਵਾ ਦੀ ਗੁਣਵੱਤਾ ਬਾਰੇ ਜਾਣਕਾਰੀ ਘੱਟ ਹੁੰਦੀ ਹੈ। (VCH ਦੇ ਪ੍ਰੋਜੈਕਟ,AQ-CARE ਬਾਰੇ ਹੋਰ ਜਾਣੋ।

    ਪੋਰਟੇਬਲ ਅਤੇ ਸਰਕਾਰੀ ਹਵਾ ਗੁਣਵੱਤਾ ਮਾਨੀਟਰਾਂ ਵੱਲੋਂ ਮਾਪੇ ਗਏ PM2.5 ਡੇਟਾ ਵਾਲੇ ਨਕਸ਼ੇ ਲਈ ਇੱਥੇ ਕਲਿੱਕ ਕਰੋ। ਯਾਦ ਰੱਖੋ ਕਿ ਇਹ ਨਕਸ਼ਾ ਹਮੇਸ਼ਾ ਉਹਨਾਂ ਸਾਰੇ ਹਾਨੀਕਾਰਕ ਹਵਾ ਪ੍ਰਦੂਸ਼ਕਾਂ ਨੂੰ ਨਹੀਂ ਦਿਖਾਉਂਦਾ ਜੋ ਹਵਾ ਦੀ ਗੁਣਵੱਤਾ ਸੰਬੰਧੀ ਚਿਤਾਵਨੀ ਦਾ ਕਾਰਨ ਬਣ ਸਕਦੇ ਹਨ, ਪਰ ਇਹ ਜੰਗਲੀ ਅੱਗਾਂ ਦੇ ਧੂੰਏਂ ਦੀ ਸਥਿਤੀ ਬਾਰੇ ਵਧੀਆ ਸੰਕੇਤ ਦਿੰਦਾ ਹੈ। 

  • map icon

    ਆਉਣ ਵਾਲੇ ਧੂੰਏਂ ਬਾਰੇ ਜਾਣਕਾਰੀ ਦੇਣ ਵਾਲੇ ਨਕਸ਼ੇ

    ਅਗਲੇ 72 ਘੰਟਿਆਂ ਦੌਰਾਨ ਧੂੰਆਂ ਕਿੱਥੇ ਜਾ ਰਿਹਾ ਹੋ ਸਕਦਾ ਹੈ, ਇਹ ਸਮਝਣ ਲਈ FireSmokeਅਤੇ FireWork ਨਕਸ਼ਿਆਂ ਦੀ ਵਰਤੋਂ ਕਰੋ।

ਸਥਾਨਕ ਮੌਸਮ, ਆਸਰਾ, ਅਤੇ ਐਮਰਜੈਂਸੀ ਸੰਬੰਧੀ ਜਾਣਕਾਰੀ

ਜੰਗਲੀ ਅੱਗਾਂ ਦੇ ਧੂੰਏਂ ਤੋਂ ਆਪਣੀ ਸਿਹਤ ਦੀ ਸੁਰੱਖਿਆ ਕਰਨ ਦਾ ਸਭ ਤੋਂ ਵਧੀਆ ਤਰੀਕਾ ਫਿਲਟਰ ਕੀਤੀ ਘਰ ਦੀ ਹਵਾ ਵਿੱਚ ਸਮਾਂ ਬਿਤਾਉਣਾ ਹੈ। ਖਿੜਕੀਆਂ ਬੰਦ ਕਰੋ ਅਤੇ ਪੋਰਟੇਬਲ HEPA ਏਅਰ ਕਲੀਨਰ ਜਾਂ DIY ਏਅਰ ਕਲੀਨਰ ਦੀ ਵਰਤੋਂ ਕਰੋ। ਜੇਕਰ ਤੁਹਾਡੇ ਕੋਲ ਏਅਰ ਕਲੀਨਰ ਨਹੀਂ ਹੈ ਜਾਂ ਤੁਹਾਡਾ ਘਰ ਬਹੁਤ ਗਰਮ ਹੈ, ਤਾਂ ਏਅਰ ਕੰਡੀਸ਼ਨਿੰਗ ਵਾਲੀਆਂ ਜਨਤਕ ਥਾਵਾਂ 'ਤੇ ਸਮਾਂ ਬਿਤਾਓ।

ਧੂੰਏ ਅਤੇ ਗਰਮੀ ਦੇ ਮੌਸਮ ਦੌਰਾਨ, ਕਈ ਸਥਾਨਕ ਸਰਕਾਰਾਂ ਅਤੇ ਫਰਸਟ ਨੇਸ਼ਨਜ਼ ਆਪਣੇ ਸੋਸ਼ਲ ਮੀਡੀਆ ਪੰਨਿਆਂ 'ਤੇ ਠੰਡੀ ਅਤੇ ਸਾਫ ਹਵਾ ਵਾਲੀਆਂ ਥਾਵਾਂ ਜਾਂ ਅਸਥਾਈ ਸ਼ੈਲਟਰਾਂ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕਰਦੀਆਂ ਹਨ।

ਇਹ ਪੁਸ਼ਟੀ ਕਰਨ ਲਈ ਸੰਸਥਾਵਾਂ ਨਾਲ ਸਿੱਧਾ ਸੰਪਰਕ ਕਰੋ ਕਿ ਕੀ ਸੇਵਾਵਾਂ ਜਾਂ ਥਾਵਾਂ ਇਸ ਵੇਲੇ ਉਪਲਬਧ ਹਨ। 

ਜਾਣੋ ਕਿ ਆਸਰਾ, ਮੌਸਮ ਅਤੇ ਐਮਰਜੈਂਸੀ ਬਾਰੇ ਜਾਣਕਾਰੀ ਕਿੱਥੋਂ ਮਿਲਦੀ ਹੈ

ਜੰਗਲੀ ਅੱਗਾਂ ਦੇ ਧੂੰਏਂ ਦੇ ਹੋਰ ਸਰੋਤ

ਜੰਗਲੀ ਅੱਗਾਂ ਦੇ ਧੂੰਏਂ ਦੇ ਸਿਹਤ ਉੱਤੇ ਪੈਣ ਵਾਲੇ ਪ੍ਰਭਾਵਾਂ, ਇਸ ਮੌਸਮ ਦੀ ਤਿਆਰੀ ਕਰਨ ਦੇ ਢੰਗ ਅਤੇ ਜੰਗਲੀ ਅੱਗਾਂ ਦੇ ਧੂੰਏਂ ਤੋਂ ਆਪਣੀ ਸਿਹਤ ਦੀ ਸੁਰੱਖਿਆ ਕਰਨ ਦੇ ਤਰੀਕਿਆਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ।

BCCDC ਵੈੱਬਸਾਈਟ ਜੰਗਲੀ ਅੱਗਾਂ ਦੇ ਧੂੰਏਂ ਲਈ ਬਹੁਤ ਸਾਰੀਆਂ ਤੱਥ ਸ਼ੀਟਾਂ ਪ੍ਰਦਾਨ ਕਰਦੀ ਹੈ। BCCDC ਦੇ ਰਿਸੋਰਸ ਟੈਬ ਵਿੱਚ ਸ਼ਾਮਲ ਮੁੱਖ ਫੈਕਟਸ਼ੀਟਾਂ ਹਨ: ਜੰਗਲੀ ਅੱਗਾਂ ਦੇ ਧੂੰਏਂ ਦੇ ਸਿਹਤ ‘ਤੇ ਪੈਣ ਵਾਲੇ ਪ੍ਰਭਾਵ, ਜੰਗਲੀ ਅੱਗਾਂ ਦੇ ਧੂੰਏਂ ਦੇ ਮੌਸਮ ਲਈ ਕਿਵੇਂ ਤਿਆਰੀ ਕਰੀਏ, ਜੰਗਲੀ ਅੱਗਾਂ ਦੇ ਧੂੰਏਂ ਲਈ ਪੋਰਟੇਬਲ ਏਅਰ ਕਲੀਨਰ, ਜੰਗਲੀ ਅੱਗਾਂ ਦਾ ਧੂੰਆਂ ਅਤੇ ਏਅਰ ਕੁਆਲਿਟੀ ਹੈਲਥ ਇੰਡੈਕਸ (AQHI), ਅਤਿਅੰਤ ਗਰਮੀ ਦੀਆਂ ਘਟਨਾਵਾਂ ਦੌਰਾਨ ਜੰਗਲੀ ਅੱਗਾਂ ਦਾ ਧੂੰਆਂ, ਅਤੇ Do-It-Yourself ਏਅਰ ਕਲੀਨਰ

    • ਪੋਰਟੇਬਲ ਏਅਰ ਕਲੀਨਰ ਕਿਵੇਂ ਚੁਣੀਏ ਅਤੇ ਵਰਤੀਏ

      ਵੈਨਕੂਵਰ ਕੋਸਟਲ ਹੈਲਥ

    • ਜੰਗਲੀ ਅੱਗਾਂ ਦਾ ਧੂੰਆਂ: ਸਕੂਲ ਅਤੇ ਚਾਈਲਡ ਕੇਅਰ ਫੈਸੀਲਿਟੀਆਂ

      ਵੈਨਕੂਵਰ ਕੋਸਟਲ ਹੈਲਥ ਅਤੇ ਫਰੇਜ਼ਰ ਹੈਲਥ

    • ਜੰਗਲੀ ਅੱਗਾਂ ਦਾ ਧੂੰਆਂ: ਕਮਿਊਨਿਟੀ ਦੇਖਭਾਲ ਦੀਆਂ ਫੈਸੀਲਿਟੀਆਂ

    • ਜੰਗਲੀ ਅੱਗਾਂ ਦੇ ਧੂੰਏ ਦੌਰਾਨ ਸਾਫ ਹਵਾ ਵਾਲੀਆਂ ਥਾਵਾਂ ਲਈ ਮਦਦਗਾਰ ਸੁਝਾਅ

      ਹੈਲਥ ਕੈਨੇਡਾ

    • ਜੰਗਲੀ ਅੱਗਾਂ ਦੀਆਂ ਘਟਨਾਵਾਂ ਦੌਰਾਨ ਵਪਾਰਕ ਇਮਾਰਤਾਂ ਵਿੱਚ ਰਹਿਣ ਵਾਲਿਆਂ ਨੂੰ ਧੂੰਏਂ ਤੋਂ ਬਚਾਉਣ ਲਈ ਯੋਜਨਾਬੰਦੀ

      ਅਮਰੀਕਨ ਸੋਸਾਇਟੀ ਔਫ਼ ਹੀਟਿੰਗ, ਰੈਫ੍ਰਿਜਰੇਟਿੰਗ ਐਂਡ ਏਅਰ-ਕੰਡੀਸ਼ਨਿੰਗ ਇੰਜੀਨੀਅਰਜ਼ (ASHRAE)

    • ਨਵੇਂ ਮਾਪਿਆਂ ਅਤੇ ਛੋਟੇ ਬੱਚਿਆਂ ਨੂੰ ਜੰਗਲੀ ਅੱਗਾਂ ਦੇ ਧੂੰਏਂ ਤੋਂ ਬਚਾਉਣ ਲਈ ਸੁਝਾਵਾਂ ਵਾਲਾ ਪੋਸਟਕਾਰਡ

      ਵੈਨਕੂਵਰ ਕੋਸਟਲ ਹੈਲਥ

    • ਗਰਮੀਆਂ, ਜੰਗਲੀ ਅੱਗਾਂ ਦਾ ਧੂੰਆਂ ਅਤੇ ਸਿਹਤ: ਕਿਰਾਏਦਾਰ ਅਤੇ ਸਟ੍ਰਾਟਾ ਮਕਾਨਾਂ ਦੇ ਮਾਲਕਾਂ ਅਤੇ ਮੈਨੇਜਰਾਂ ਲਈ ਸੁਝਾਏ ਗਏ ਕਦਮ

      ਵੈਨਕੂਵਰ ਕੋਸਟਲ ਹੈਲਥ ਅਤੇ ਫਰੇਜ਼ਰ ਹੈਲਥ

    • ਬਹੁਤ ਜ਼ਿਆਦਾ ਗਰਮੀ ਅਤੇ ਜੰਗਲੀ ਅੱਗਾਂ ਦੇ ਧੂੰਏਂ ਦੀਆਂ ਘਟਨਾਵਾਂ ਲਈ ਬਾਹਰੀ ਇਕੱਠਾਂ ਲਈ ਮਾਰਗਦਰਸ਼ਨ

      ਵੈਨਕੂਵਰ ਕੋਸਟਲ ਹੈਲਥ ਅਤੇ ਫਰੇਜ਼ਰ ਹੈਲਥ